Vaak — One Word from Any of the Three Granths

ਸ੍ਰੀ ਗੁਰੂ ਗ੍ਰੰਥ, ਦਸਮ ਗ੍ਰੰਥ ਤੇ ਸਰਬਲੋਹ ਗ੍ਰੰਥ

Sri Guru Granth Sahib, Dasam Granth & Sarbloh Granth

All ThreeSGGSDasamSarblohSGGS + DasamSGGS + SarblohDasam + Sarbloh

ਸ੍ਰੀ ਦਸਮ ਗ੍ਰੰਥ ਸਾਹਿਬ ਜੀ
Sri Dasam Granth Sahib Ji

ਚੌਪਈ ॥
ਸੁਨੋ ਭੂਪ ਇਕ ਕਹੌ ਕਹਾਨੀ ॥

ਕਿਨਹੂੰ ਸੁਨੀ ਨ ਆਗੇ ਜਾਨੀ ॥
ਭੂਪ ਸੁ ਬਸਤ੍ਰ ਸੈਨ ਇਕ ਸੋਹੈ ॥

ਤਾ ਕੇ ਸਮ ਨ ਨਰਾਧਿਪ ਕੋ ਹੈ ॥੧॥
ਧਾਮ ਸੁ ਬਸਤ੍ਰ ਮਤੀ ਤਿਹ ਨਾਰੀ ॥

ਬਸਤ੍ਰਾਵਤੀ ਨਗਰ ਉਜਿਯਾਰੀ ॥
ਅਵਲ ਚੰਦ ਤਿਹ ਠਾ ਇਕ ਰਾਵਤ ॥

ਰਾਨੀ ਸੁਨਾ ਏਕ ਦਿਨ ਗਾਵਤ ॥੨॥
ਬਧਿ ਗਯੋ ਤਾ ਸੌ ਐਸ ਸਨੇਹਾ ॥

ਜਸ ਸਾਵਨ ਕੋ ਬਰਸਤ ਮੇਹਾ ॥
ਏਕ ਜਤਨ ਤਿਨ ਨਾਰਿ ਬਨਾਯੋ ॥

ਪਠੈ ਸਖੀ ਤਿਹ ਬੋਲਿ ਪਠਾਯੋ ॥੩॥
ਕਾਮ ਭੋਗ ਤਾ ਸੌ ਦ੍ਰਿੜ ਕੀਨਾ ॥

ਭਾਤਿ ਭਾਤਿ ਪਿਯ ਕੋ ਰਸ ਲੀਨਾ ॥
ਰਾਜ ਪਾਟ ਸਭ ਹੀ ਸੁ ਬਿਸਾਰਿਯੋ ॥

ਤਾ ਕੇ ਹਾਥ ਬੇਚਿ ਜੀਯ ਡਾਰਿਯੋ ॥੪॥
ਸਭ ਅਤੀਤ ਗ੍ਰਿਹਿ ਨਿਵਤਿ ਪਠਾਏ ॥

ਬਸਤ੍ਰ ਭਗੌਹੈ ਤਿਸ ਪਹਿਰਾਏ ॥
ਆਪਹੁ ਬਸਤ੍ਰ ਭਗੌਹੇ ਧਰਿ ਕੈ ॥

ਜਾਤ ਭਈ ਤਿਹ ਸਾਥ ਨਿਕਰਿ ਕੈ ॥੫॥
ਚੋਬਦਾਰ ਕਿਨਹੂੰ ਨ ਹਟਾਈ ॥

ਸਭਹਿਨ ਕਰਿ ਜੋਗੀ ਠਹਰਾਈ ॥
ਜਬ ਵਹੁ ਜਾਤ ਕੋਸ ਬਹੁ ਭਈ ॥

ਤਬ ਰਾਜੈ ਪਾਛੇ ਸੁਧ ਲਈ ॥੬॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ੍ਰਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੧॥੬੪੭੬॥ਅਫਜੂੰ॥